ਦਲੀਪ ਕੌਰ ਟਿਵਾਣਾ ਦੀ ਰਈਸੀ, ਸਾਇਸਤਗੀ, ਅਦਬੀ ਚੇਤਨਾ, ਸਾਦਗੀ ਅਤੇ ਫਕੀਰਾਨਾ ਅੰਦਾਜ਼ ਉਸ ਨੂੰ ਬਾਕੀ ਨਾਵਲਕਾਰਾਂ ਤੋ ਨਿਵੇਕਲੀ ਪਛਾਣ ਪ੍ਰਦਾਨ ਕਰਦਾ ਹੈ। 'ਏਹ ਹਮਾਰਾ ਜੀਵਣਾ' ਉਸ ਦਾ ਦੂਸਰਾ ਨਾਵਲ ਹੈ ਜੋ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਔਰਤ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ। ਦਲੀਪ ਕੌਰ ਟਿਵਾਣਾ ਦੇ ਇਸ ਨਾਵਲ ਨੂੰ 1971 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਰੱਬੋਂ ਵਿਖੇ ਪਿਤਾ ਸ. ਕਾਕਾ ਸਿੰਘ ਦੇ ਘਰ ਮਾਤਾ ਚੰਦ ਕੌਰ ਦੇ ਕੁੱਖੋਂ ਹੋਇਆ। ਦਲੀਪ ਕੌਰ ਨੇ ਆਪਣੀ ਪੜ੍ਹਾਈ ਪਟਿਆਲੇ ਆਪਣੇ ਫੁੱਫੜ ਸ. ਤਾਰਾ ਸਿੰਘ ਜੋ ਇੰਸਪੈਕਟਰ ਜਨਰਲ ਜੇਲਾਂ ਸਨ ਦੇ ਕੋਲ ਰਹਿ ਕੇ ਪੂਰੀ ਕੀਤੀ। ਉਹ ਪੰਜਾਬੀ ਵਿੱਚ ਪੀਐੱਚ. ਡੀ ਕਰਨ ਵਾਲੀ ਪਹਿਲੀ ਔਰਤ ਸੀ।
ਦਲੀਪ ਕੌਰ ਟਿਵਾਣਾ ਦੀ ਪ੍ਰਮੁੱਖ ਰਚਨਾ ਵਿੱਚ 27 ਨਾਵਲ, 7 ਕਹਾਣੀ ਸੰਗ੍ਰਹਿ, 2 ਸਵੈ ਜੀਵਨੀਆਂ ਅਤੇ 3 ਅਲੋਚਨਾ ਪੁਸਤਕਾਂ ਸ਼ਾਮਿਲ ਹਨ।
ਦਲੀਪ ਕੌਰ ਟਿਵਾਣਾ ਦਾ ਨਾਵਲ ਏਹ ਹਮਾਰਾ ਜੀਵਣਾ ਅੰਗਰੇਜ਼ੀ, ਹਿੰਦੀ ਸਮੇਤ ਕਈ ਹੋਰ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਜਲੰਧਰ ਦੂਰਦਰਸ਼ਨ ਨੇ ਇਸ ਨਾਵਲ ਤੇ ਅਧਾਰਿਤ ਇੱਕ ਟੀ. ਵੀ. ਸੀਰੀਅਲ ਦਾ ਵੀ ਨਿਰਮਾਣ ਕੀਤਾ ਹੈ। ਨਾਵਲ ਮਰਦ ਪ੍ਰਧਾਨ ਸਮਾਜਿਕ ਢਾਂਚੇ ਤੇ ਕਟਾਖਸ਼ ਕਰਦਿਆ ਔਰਤ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਹੈ
ਦਲੀਪ ਕੌਰ ਟਿਵਾਣਾ ਨੇ ਪਾਤਰਾਂ ਦੀਆਂ ਦੁਬਿੱਧਾਵਾਂ,ਚਿੰਤਾਵਾਂ, ਅਤੇ ਤ੍ਰਾਸਦੀਆਂ ਨੂੰ ਯਥਾਰਥ ਦੇ ਧਰਾਤਲ ਤੇ ਚਿਤਰਿਆ ਹੈ। ਔਰਤਾਂ ਪ੍ਰਤੀ ਉਸ ਦੀ ਗੰਭੀਰ ਸੰਵੇਦਨਸ਼ੀਲਤਾ ਹੈ। ਦਲੀਪ ਕੌਰ ਟਿਵਾਣਾ ਨੇ ਧਨਵੰਤ ਕੌਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ, "ਸਮਾਂ ਭਾਵੇਂ ਕੋਈ ਵੀ ਹੋਵੇ, ਸਮਾਜ ਭਾਵੇਂ ਕੋਈ ਵੀ ਹੋਵੇ, ਕਿਸੇ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਇਹੀ ਉਸ ਦਾ ਦੁਖਾਂਤ ਹੈ। ਔਰਤ ਜਿੰਦਗੀ ਜਿਉਦੀਂ ਨਹੀ ਭੋਗਦੀ ਹੈ। ਉਸ ਦੀ ਆਪਣੀ ਕੋਈ ਪਹਿਚਾਣ ਨਹੀਂ, ਕੋਈ ਹਸਤੀ ਨਹੀਂ, ਹੈਸੀਅਤ ਨਹੀਂ ਉਹ ਸਾਧਨ ਮਾਤਰ ਹੈ, ਅਸੀਂ ਉਸ ਯੁੱਗ ਵਿੱਚ ਜਿਉ ਰਹੇ ਹਨ ਹਾਂ ਜਿਹੜਾ ਬ੍ਰਹਿਮੰਡ ਦੀ ਏਕਤਾ, ਰੱਬ, ਕੁਦਰਤ ਤੇ ਮਨੁੱਖ ਦੀ ਸਮੁੱਚਤਾ ਨੂੰ ਤੋੜਦਾ ਹੈ। ਮਨ- ਬਚਨ - ਕਰਮ ਵਿੱਚ ਇਕਸੁਰਤਾ ਨੂੰ ਭੰਗ ਕਰਦਾ ਹੈ। ਜਿਸਨੂੰ ਦੇਹ ਦੇ ਸੁੱਖਾਂ ਤੋ ਪਾਰ ਕੁੱਝ ਨਹੀਂ ਦਿਸਦਾ, ਜਿਸ ਯੁੱਗ ਦੇ ਮਨੁੱਖ ਅੱਗੇ ਸਵੈ ਤੋ ਅਗਾਂਹ ਕੋਈ ਆਦਰਸ਼ ਨਹੀ,ਜੋ ਭਵਿੱਖ ਦੀਆਂ ਸੰਭਾਵਨਾਵਾਂ ਜਗਾਉਣ ਦੀ ਬਜਾਏ ਮੁਕਾਣ ਵਾਲਾ ਹੈ।"

ਨਾਵਲ ਵਿੱਚ ਇਸ ਤਰ੍ਹਾਂ ਹੀ ਵਾਪਰਦਾ ਹੈ। ਸਾਮੰਤਵਾਦੀ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਪਹਿਚਾਣ ਲੁਪਤ ਹੋਣ ਦੀ ਕਗਾਰ ਤੇ ਹੈ, ਉਸ ਨੂੰ ਖਰੀਦ - ਫਰੋਖਤ ਦੀ ਵਸਤੂ ਹੀ ਸਮਝਿਆ ਜਾਂਦਾ ਹੈ। ਨਾਵਲਕਾਰ ਸਮਾਜ ਵਿੱਚ ਰਿਸ਼ਤਾ-ਨਾਤਾ ਪ੍ਰਬੰਧ ਦੇ ਖੋਖਲੇਪਨ ਵੱਲ ਇਸ਼ਾਰਾ ਕਰਦਿਆਂ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਪਿਤਾ ਆਪਣੇ ਪੁੱਤਰ ਦੇ ਇਲਾਜ ਲਈ ਆਪਣੀ ਧੀ ਨੂੰ ਵੇਚ ਦਿੰਦਾ ਹੈ। ਸਰਵਣ ਦੇ ਭਰਾਵਾਂ ਤੇ ਜਾਗਰ ਦਾ ਰਵੱਈਆ ਸਮਾਜਿਕ ਸਿਸ਼ਟਾਚਾਰ ਦੇ ਨਿਘਾਰ ਵੱਲ ਧਿਆਨ ਕੇਂਦਰਿਤ ਕਰਨ ਲਈ ਮਜਬੂਰ ਕਰਦਾ ਹੈ। ਨਰੈਣ ਦਾ ਅਮਲੀ ਹੋਣਾ ਅਤੇ ਡੋਗਰ ਦਾ ਸ਼ਰਾਬ ਪੀ ਕੇ ਬਿਮਾਰ ਹੋਣਾ ਅਤੇ ਫਿਰ ਮਰ ਜਾਣਾ ਨਸ਼ਿਆਂ ਨੂੰ ਇੱਕ ਵੱਡੀ ਸਮਾਜਿਕ ਅਲਾਮਤ ਕਰਾਰ ਦਿੰਦੇ ਹੋਏ ਭਾਨੋ ਅਤੇ ਸਮੁੱਚੇ ਨਾਰੀ ਸਮਾਜ ਦੀ ਦੁਰਦਸ਼ਾ ਲਈ ਜਿੰਮੇਵਾਰ ਠਹਿਰਾਉਂਦਾ ਹੈ। ਇਸ ਤੋਂ ਇਲਾਵਾ ਰੱਬ ਦਾ ਸੰਕਲਪ, ਕਿਸਮਤ, ਤੇ ਪ੍ਰਚੱਲਿਤ ਰੀਤੀ - ਰਿਵਾਜ ਵੀ ਔਰਤ ਦੇ ਵਿਰੋਧ ਵਿੱਚ ਭੁਗਤਦੇ ਹਨ।
ਟਿਵਾਣਾ ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਪ੍ਰਤੀਬੱਧ ਹੋਏ ਬਿਨਾਂ ਪਾਠਕਾਂ ਵਿੱਚ ਸੁਤੰਤਰ ਮਾਨਵੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਨਾਵਲਕਾਰ ਦੇ ਅਨੁਸਾਰ ਔਰਤ ਨੂੰ ਉਸ ਦੇ ਜਮਹੂਰੀ ਹੱਕਾਂ ਤੋਂ ਵਿਰਵਿਆ ਰੱਖ ਕੇ ਸਮੁੱਚੇ ਸਮਾਜ ਦੇ ਵਿਕਾਸ ਕੇਵਲ ਕੋਰੀ ਕਲਪਨਾ ਹੀ ਕੀਤੀ ਜਾ ਸਕਦੀ ਹੈ। 
No comments:
Post a Comment