Tuesday, 13 December 2016

ਸੈਮੂਅਲ ਜੌਹਨ ਨਾਲ ਜਾਣ - ਪਛਾਣ ਕਰੀਏ An introduction with Samuel John

ਸੈਮੂਅਲ ਜੌਨ


ਸੈਮੂਅਲ ਜੌਨ
ਜਨਮ18 ਅਪ੍ਰੈਲ 1965 (ਉਮਰ 51)
ਪਿੰਡ ਢਿਲਵਾਂ ਕਲਾਂ ਫਰੀਦਕੋਟ ਜਿਲ੍ਹਾ 
ਪੰਜਾਬ,  ਭਾਰਤ
ਕਿੱਤਾਐਕਟਰ, ਲੋਕ ਥੀਏਟਰ
ਸਰਗਰਮੀ ਦੇ ਸਾਲ1990–ਅੱਜ
ਜੀਵਨ ਸਾਥੀਜਸਵਿੰਦਰ
ਬੱਚੇਬਾਣੀ (ਧੀ)

ਸੈਮੂਅਲ ਜੌਨ ਇੱਕ ਭਾਰਤੀ ਅਭਿਨੇਤਾ ਅਤੇ ਥੀਏਟਰ ਕਾਰਕੁਨ ਹੈ। ਉਸ ਨੇ ਨੈਸ਼ਨਲ ਅਵਾਰਡ-ਜੇਤੂ ਪੰਜਾਬੀ ਫਿਲਮ, ਅੰਨ੍ਹੇ ਘੋੜੇ ਦਾ ਦਾਨ ਵਿੱਚ ਮੁੱਖ ਪਾਤਰ ਦੀ ਭੂਮਿਕਾ ਨਿਭਾਈ


ਸੈਮੂਅਲ ਜੌਨ ਭਾਰਤੀ ਪੰਜਾਬ ਦੇ ਸ਼ਹਿਰ ਕੋਟਕਪੂਰਾ ਤੋਂ ਪੰਜ ਕਿਲੋਮੀਟਰ ਦੂਰੀ ਤੇ ਪਿੰਡ ਢਿਲਵਾਂ ਕਲਾਂ ਦਾ ਜੰਮਪਲ ਹੈ। ਉਸਨੇ ਸ਼ਹੀਦ ਭਗਤ ਸਿੰਘ ਕਾਲਜ, ਕੋਟਕਪੂਰਾ ਤੋਂ ਗਰੈਜੂਏਸ਼ਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿਚ ਫਿਰ ਪੋਸਟ ਗਰੈਜੂਏਸ਼ਨ ਕੀਤੀ ਅਤੇ ਆਪਣਾ ਜੀਵਨ ਇਪਟਾ ਦੀਆਂ ਲੀਹਾਂ ਤੇ ਲੋਕ ਰੰਗਮੰਚ ਨੂੰ ਸਮਰਪਿਤ ਕਰ ਦਿੱਤਾ

ਨਾਟਕ ਅਤੇ ਨੁੱਕੜ ਨਾਟਕਸੋਧੋ

  • ਜੂਠ
  • ਮਾਤਲੋਕ
  • ਘਸਿਆ ਹੋਇਆ ਆਦਮੀ
  • ਤੈ ਕੀ ਦਰਦ ਨਾ ਆਇਆ
  • ਮੈਕਬੇਥ
  • ਛਿਪਣ ਤੋਂ ਪਹਿਲਾਂ
  • ਬਾਗਾਂ ਦਾ ਰਾਖਾ
  • ਕਿਰਤੀ
  • ਬਾਲ ਭਗਵਾਨ
  • ਪੁੜਾਂ ਵਿਚਾਲੇ
  • ਜਦੋਂ ਬੋਹਲ ਰੋਂਦੇ ਨੇ
  • ਮੋਦਣ ਅਮਲੀ
  • ਆਜੋ ਦੇਯੀਏ ਹੋਕਾ
  • ਵੇਹੜੇ ਆਲ਼ਿਆਂ ਦਾ ਪਾਲਾ
  • ਮਾਤਾ ਧਰਤ ਮਹੱਤ

ਓਪੇਰੇਸੋਧੋ

  • ਸ਼ਹੀਦ ਊਧਮ ਸਿੰਘ
  • ਕਾਮਰੇਡ ਬਅੰਤ ਅਲੀ ਸ਼ੇਰ
  • ਲਾਲ ਫਰੇਰਾ(ਮਈ ਦਿਵਸ)

ਬੱਚਿਆਂ ਦੇ ਨਾਟਕਸੋਧੋ

  • ਕਾਂ ਤੇ ਚਿੜੀ
  • ਸ਼ੇਰ ਤੇ ਖਰਗੋਸ਼
  • ਆਜੜੀ ਤੇ ਬਘਿਆੜ
  • ਰੋਬੋਟ ਤੇ ਤਿਤਲੀ
  • ਸ਼ੇਰ ਤੇ ਚੂਹਾ
  • ਇਕ ਬਾਂਦਰ ਦੋ ਬਿੱਲੀਆਂ
  • ਰਾਜਾ ਵਾਣਵੱਟ
  • ਜੱਬਲ ਰਾਜਾ
  • ਕਹਾਣੀ ਗੋਪੀ ਦੀ
  • ਨਾ ਸ਼ੁਕਰਾ ਇਨਸਾਨ

ਫ਼ਿਲਮਾਂਸੋਧੋ

  • ਅੰਨ੍ਹੇ ਘੋੜੇ ਦਾ ਦਾਨ
  • ਆਤੂ ਖੋਜੀ
  • ਪੁਲਿਸ ਇਨ ਪੌਲੀਵੂਡ

ਸੈਮੂਅਲ ਜੌਹਨ ਦਾ ਨਾਮ ਉਹਨਾਂ ਲੋਕਾਂ ਲਈ ਓਪਰਾ ਨਹੀਂ ਹੈ, ਜੋ ਨਾਟਕ, ਰੰਗਮੰਚ, ਸਾਹਿਤ ਅਤੇ ਕਲਾ ਦੇ ਲੋਕਪੱਖੀ ਹੋਣ ਬਾਰੇ ਗੱਲ ਕਰਦੇ ਹਨ। ਅਜੋਕੇ ਸਮਾਜ ਵਿੱਚ ਜਿੱਥੇ ਅੰਨ੍ਹੇਵਾਹ ਤਕਨੀਕੀ ਵਿਕਾਸ ਨੇ ਮਨੁੱਖ ਨੂੰ ਨਿੱਜਤਾ ਦੇ ਦਾਇਰੇ ਵਿੱਚ ਕੈਦ ਕਰ ਲਿਆ ਹੈ ਉੱਥੇ ਕੁੱਝ ਗਿਣਤੀ ਦੇ  ਨਾਮ ਅਜਿਹੇ ਵੀ  ਹਨ ਜੋ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਦੇ ਲੋਕਾਂ ਵਿੱਚ ਸਮਾਜਿਕ ਚੇਤਨਾ ਪੈਦਾ ਕਰਨ ਲਈ ਯਤਨਸ਼ੀਲ ਹਨ,  ਸੈਮੂਅਲ ਜੌਹਨ ਨਾਟਕ ਦੇ ਖੇਤਰ ਵਿੱਚ ਅਜਿਹਾ ਹੀ ਇਕ ਹਸਤਾਖਰ ਹੈ। ਅਜੋਕੇ ਸਮਾਜ ਵਿੱਚ ਜਿੱਥੇ ਹਰ ਵਸਤੂ ਦਾ ਅੰਨ੍ਹੇਵਾਹ ਮੰਡੀਕਰਨ ਹੋ ਰਿਹਾ ਹੈ ਅਤੇ ਇਸ ਨੂੰ ਇਕ ਜਰੂਰਤ ਅਤੇ ਮਜਬੂਰੀ ਸਮਝਿਆ ਜਾ ਰਿਹਾ ਹੈ ਉੱਥੇ ਸੈਮੂਅਲ ਜੌਹਨ ਇਸ ਤੋਂ ਪੂਰੀ ਤਰ੍ਹਾਂ ਬਾਗੀ ਹੈ। ਦਲਿਤ ਸਮਾਜ ਅਤੇ ਛੋਟੀ ਕਿਸਾਨੀ ਦੇ ਦੁੱਖ ਦਰਦ ਨੂੰ ਉਸ ਨੇ ਨੇੜਿਓਂ ਹੋ ਕੇ ਤੱਕਿਆ ਹੈ। ਉਸ ਦੇ ਨਾਟਕ ਕਰਨ ਦਾ ਢੰਗ  ਰਵਾਇਤੀ ਤੌਰ ਤਰੀਕਿਆਂ ਨਾਲ ਮੇਲ ਨਹੀਂ ਖਾਂਦਾ, ਉਹ ਆਮ ਲੋਕਾਂ ਨੂੰ ਸੰਬੋਧਨ ਹੋ ਕੇ ਨਾਟਕ ਪੇਸ਼  ਕਰਦਾ ਹੈ। ਉਸ ਦਾ ਨਾਟਕ ਸਮਾਜ ਦੇ ਲਿਤਾੜੇ ਜਾ ਰਹੇ ਵਰਗ ਦੀ ਪੈਰਵੀ ਹੀ ਨਹੀ ਕਰਦਾ ਸਗੋਂ ਉਨ੍ਹਾਂ ਲੋਕਾਂ ਨੂੰ ਇਸ ਦਾ ਹਿੱਸਾ ਵੀ ਬਣਾਉਂਦਾ ਹੈ। ਉਸ ਦਾ ਨਾਟਕ ਪੰਜਾਬ ਦੇ ਪਿੰਡਾਂ ਦੀਆਂ  ਸੱਥਾਂ ਅਤੇ ਦਲਿਤ ਵਿਹੜਿਆ ਤੱਕ ਪਹੁੰਚ ਰੱਖਦਾ ਹੈ। ਉਹ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਦੀ ਸੁੱਤੀ ਚੇਤਨਾ ਨੂੰ ਹਲੂਣਾ ਦਿੰਦਾ ਹੈ। 

ਸੈਮੂਅਲ ਜੌਹਨ ਦੱਬੇ-ਕੁੱਚਲੇ ਮਨੁੱਖ ਦੀ ਅਜ਼ਾਦੀ ਅਤੇ ਆਰਥਿਕ ਬਰਾਬਰੀ ਦੀ ਗੱਲ ਕਰਦਾ ਹੈ। ਉਹ ਸਾਮੰਤਵਾਦੀ ਸੋਚ ਤਹਿਤ ਹੋ ਰਹੇ ਜਬਰ ਵਿਰੁੱਧ ਅਵਾਜ ਬੁਲੰਦ ਕਰਦਾ ਹੈ। ਉਸ ਦੇ ਨਾਟਕ ਸਾਦਗੀ ਭਰਪੂਰ ਹਨ ਜੋ ਸਧਾਰਨ ਲੋਕਾਂ ਦੀ ਵਿਥਿਆ ਨੂੰ ਬਿਆਨ ਕਰਦੇ ਹਨ। ਅਜੋਕੇ ਸਮਾਜ ਨੇ ਵੱਡੇ ਪੱਧਰ ਤੇ ਆਰਥਿਕ ਵਿਕਾਸ ਕੀਤਾ ਹੈ, ਪਰ ਸਮਾਜਿਕ ਬੁਰਾਈਆਂ ਨੂੰ ਅਜੇ ਤੱਕ ਖਤਮ ਨਹੀਂ ਕੀਤਾ ਜਾ ਸਕਿਆ ਹੈ, ਕਿਉਂਕਿ ਆਰਥਿਕ ਵਿਕਾਸ ਹੇਠਲੇ ਪੱਧਰ ਤੱਕ ਨਹੀਂ ਪਹੁੰਚਿਆ ਹੈ। ਧਰਮ, ਜਾਤ ਅਤੇ ਆਰਥਿਕਤਾ ਦੇ ਅਧਾਰ ਤੇ ਲੋਕ ਅਜੇ ਵੀ ਵੰਡੇ ਹੋਏ ਹਨ। ਅਜਿਹੀ ਸਥਿਤੀ ਵਿੱਚ ਬੇਹਤਰ ਸਮਾਜ ਦੀ ਸਿਰਜਣਾ ਦੀ ਕਲਪਨਾ ਕਰਨਾ ਔਖਾ ਕੰਮ ਹੈ ਪਰ ਮੁਸ਼ਕਿਲ ਨਹੀਂ ਹੈ। ਸੈਮੂਅਲ ਜੌਹਨ ਆਪਣੇ ਖੇਤਰ ਵਿੱਚ ਅਜਿਹਾ ਕਾਰਜ ਕਰ ਰਿਹਾ ਹੈ। 
ਸੈਮੂਅਲ ਜੌਹਨ ਜਮੀਨੀ ਪੱਧਰ ਦਾ  ਹੈ। ਉਹ ਆਮ ਬੰਦੇ ਦੇ ਦਰਦ ਅਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਆਰਥਿਕ ਸੰਕਟ ਕਿਨ੍ਹਾਂ-ਕੁ ਹੀ ਵੱਡਾ ਕਿਉਂ ਨਾ ਹੋ ਜਾਵੇ, ਉਹ ਆਪਣੇ ਮਾਨਵੀ ਫਲਸਫੇ ਪ੍ਰਚਾਰ ਅਤੇ ਪ੍ਰਸਾਰ ਕਰਦਾ ਰਹੇਗਾ। 


No comments:

Post a Comment